Wikimapia is a multilingual open-content collaborative map, where anyone can create place tags and share their knowledge.

Gurudwara Yadgar Shaan baba kuma mashki chak dhera

India / Punjab / Rupnagar /
 Upload a photo

ਇਹ ਅਸਥਾਨ ਹੈ ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ। ਕੁੰਮਾ ਮਾਸ਼ਕੀ ਇਕ ਮਲਾਹ ਸੀ ਜਿਹੜਾ ਕਿ ਦਰਿਆ ਸਤਲੁਜ ਅਤੇ ਸਰਸਾ ਦੇ ਸੰਗਮ ਵਾਲੀ ਥਾਂ ਪੱਤਣ (ਪਿੰਡ ਚੱਕ ਡੇਰਾ, ਰੋਪੜ) ਤੇ ਕਿਸ਼ਤੀ ਚਲਾਉਂਦਾ ਸੀ।
ਇਸ ਅਸਥਾਨ ਦੇ ਭੂਗੋਲਕ ਸਥਿਤੀ ਤੋਂ ਇਉਂ ਪ੍ਤੀਤ ਹੁੰਦਾ ਹੈ ਕਿ ਜਦੋਂ ਦਸਮ ਪਾਤਿਸਾਹ ਦਾ ਪਰਿਵਾਰ ਸਰਸਾ ਦੇ ਕੰਢੇ ਤੇ ਵਿਛੜਿਆਂ ਤਾਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦੇ ਗੰਗੂ ਪਾਪੀ ਸਣੇ, ਸਰਸਾ ਦਰਿਆ ਦੇ ਨਾਲ ਨਾਲ ਕਾਫੀ ਦੂਰ ਤੱਕ ਲਹਿੰਦੀ ਦਿਸ਼ਾ ਵੱਲ ਚਲੇ ਗਏ,,,, ਅੱਗੇ ਜਾ ਕੇ ਜਿਥੇ ਸਰਸਾ ਸਤਲੁਜ ਦਰਿਆ ਵਿਚ ਡਿਗਦੀ ਹੈ ਦੇ ਪੱਤਣ ਦੇ ਇਕ ਪਾਸੇ ਤੋਂ ਕੁੰਮਾ ਮਾਸ਼ਕੀ ਨੇ ਇਹਨਾਂ ਨੂੰ ਕਿਸ਼ਤੀ ਵਿਚ ਬਿਠਾ ਕੇ ਸਤਲੁਜ ਦੇ ਦੂਜੇ ਪਾਸੇ ਉਤਾਰਿਆ ਸੀ,,,, ਦੋਵਾ ਪਾਸਿਆਂ ਤੇ ਹੀ ਯਾਦਗਾਰਾਂ ਸੁਸੋਭਿਤ ਹਨ,,,
Nearby cities:
Coordinates:   31°3'22"N   76°32'36"E
This article was last modified 10 years ago