ਗੂਗੇ ਦੀ ਮਾੜੀ Gogay di Madi

India / Punjab / Maler Kotla /
 religion  Add category
 Upload a photo

Gogay di Madi
This the place where people pay payers to Gugga (King of Snaks)during
Chhapar da mela festival(Usally in September month every year)
ਗੁੱਗੇ ਨਾਲ ਸੰਬੰਧਿਤ ਮੇਲੇ
ਵਰਖਾ ਰੁੱਤ ਦੇ ਕੁਝ ਮੇਲੇ ਗੁੱਗੇ ਨਾਲ ਸੰਬੰਧਿਤ ਹਨ । ਗੁੱਗੇ ਦੀ ਪੂਜਾ, ਅਸਲ ਵਿੱਚ ਸਰਪ-ਪੂਜਾ ਦਾ ਹੀ ਵਧੇਰੇ ਸੁਧਰਿਆ ਰੂਪ ਹੈ । ਗੁੱਗਾ ਸ਼ਬਦ ਉਸ ਸੱਪ ਦਾ ਵਾਚਕ ਹੈ ਜੋ ਰੂਪ ਬਦਲ ਕੇ, ਮਨੁੱਖ ਦਾ ਜਾਮਾ ਧਾਰਨ ਕਰ ਸਕੇ । ਲੋਕ-ਧਾਰਾ ਅਨੁਸਾਰ, ਗੁੱਗਾ ਮੂਲ ਰੂਪ ਵਿੱਚ ਸੱਪਾਂ ਦਾ ਰਾਜਾ ਸੀ, ਜੋ ਮਨੁੱਖੀ ਜਾਮੇ ਵਿੱਚ ਸੰਸਾਰ ਵਿੱਚ ਆਇਆ ।
ਜਾਪਦਾ ਹੈ ਕਿ ਕੋਈ ਰਾਜਪੂਤੀ ਯੋਧਾ ਸੀ, ਜਿਸ ਨੇ ਕੁਝ ਲੜਾਈਆਂ ਆਪਣੇ ਕਬੀਲੇ ਦੇ ਲੋਕਾਂ ਨਾਲ ਲੜੀਆਂ ਅਤੇ ਕੁਝ ਬਾਹਰੋਂ ਆਏ ਮੁਸਲਮਾਨ ਧਾੜਵੀਆਂ ਨਾਲ । ਇਸ ਦੀ ਵੀਰ-ਗਾਥਾ ਉੱਤੇ , ਪਿੱਛੋ ਮੁਸਲਮਾਨੀ ਰੰਗ ਚਾੜ੍ਹ ਦਿੱਤਾ ਗਿਆ ਅਤੇ ਸਮੇਂ ਦੇ ਬੀਤਣ ਨਾਲ ਲੋਕ-ਧਾਰਾ ਦੇ ਅਨੇਕਾਂ ਤੱਤ ਇਸ ਕਥਾ ਵਿੱਚ ਸਮਾ ਗਏ । ਹੌਲੀ ਹੌਲੀ ਗੁੱਗੇ ਨੂੰ ਸਰਪ ਪੂਜਾ ਨਾਲ ਜੋੜ ਲਿਆ ਗਿਆ । ਗੁੱਗੇ ਦੀ ਸਿਮਰਤੀ ਵਿੱਚ ਇੱਕ ਵੱਡਾ ਮੇਲਾ ਛਪਾਰ ਵਿਚ ਲਗਦਾ ਹੈ ।
ਛਪਾਰ ਦਾ ਮੇਲਾ
ਇਹ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿੱਚ, ਭਾਦਰੋਂ ਸੁਦੀ ਚੌਦਾਂ ਨੂੰ ਲਗਦਾ ਹੈ । ਇੱਥੇ , ਪਿੰਡ ਦੀ ਦੱਖਣੀ ਗੁੱਠੇ ਗੁੱਗੇ ਪੀਰ ਦੀ ਇੱਕ ਮਾੜੀ ਹੈ । ਇਸ ਦੀ ਗੁੱਗੇ ਦੇ ਭਗਤਾਂ ਨੇ , ਰਾਜਸਥਾਨ ਦੀ ਕਿਸੇ ਮਾੜੀ ਤੌ ਮਿੱਟੀ ਲਿਆ ਕੇ ੧੮੯੦ ਬਿਕਰਮੀ ਵਿੱਚ , ਇੱਥੇ ਸਥਾਪਨਾ ਕੀਤੀ । ਉਦੋਂ ਤੋਂ ਹੀ ਇਹ ਮੇਲਾ ਚਲਿਆ ਆ ਰਿਹਾ ਹੈ । ਛਪਾਰ ਦਾ ਮੇਲਾ ਭਾਵੇਂ ਗੁੱਗੇ ਦੀ ਸਿਮਰਤੀ ਵਿੱਚ ਲਗਦਾ ਹੈ, ਪਰ ਇਸ ਵਿੱਚ ਗੁੱਗੇ ਦੇ ਭਗਤਾਂ ਤੋਂ ਬਿਨਾਂ ਦੂਜੇ ਲੋਕ ਵੀ ਚੋਖੀ ਮਾਤਰਾ ਵਿੱਚ ਸ਼ਾਮਲ ਹੁੰਦੇ ਹਨ ਅਤੇ ਇਸ ਮੇਲੇ ਦਾ ਚਰਿੱਤਰ ਲੋਕਿਕ ਹੋ ਗਿਆ ਹੈ । ਇਸ ਮੇਲੇ ਵਿੱਚ ਪੰਜਾਬੀਆਂ ਨੂੰ ਉਹਨਾਂ ਦੇ ਪੂਰੇ ਰੰਗ ਵਿੱਚ ਵੇਖਿਆ ਜਾ ਸਕਦਾ ਹੈ
Compiled By:-
Jagdev singh dhaliwal, Cell:- 09323141477
E Mail:- jagga@gur.in
Nearby cities:
Coordinates:   30°40'8"N   75°47'44"E

Comments

  • ਗੂਗੇ ਦੀ ਮਾੜੀ Gogay di Madi Gogay di Madi This the place where people pay payers to Gugga (King of Snaks)during Chhapar da mela festival(Usally in September month every year) ਗੁੱਗੇ ਨਾਲ ਸੰਬੰਧਿਤ ਮੇਲੇ ਵਰਖਾ ਰੁੱਤ ਦੇ ਕੁਝ ਮੇਲੇ ਗੁੱਗੇ ਨਾਲ ਸੰਬੰਧਿਤ ਹਨ । ਗੁੱਗੇ ਦੀ ਪੂਜਾ, ਅਸਲ ਵਿੱਚ ਸਰਪ-ਪੂਜਾ ਦਾ ਹੀ ਵਧੇਰੇ ਸੁਧਰਿਆ ਰੂਪ ਹੈ । ਗੁੱਗਾ ਸ਼ਬਦ ਉਸ ਸੱਪ ਦਾ ਵਾਚਕ ਹੈ ਜੋ ਰੂਪ ਬਦਲ ਕੇ, ਮਨੁੱਖ ਦਾ ਜਾਮਾ ਧਾਰਨ ਕਰ ਸਕੇ । ਲੋਕ-ਧਾਰਾ ਅਨੁਸਾਰ, ਗੁੱਗਾ ਮੂਲ ਰੂਪ ਵਿੱਚ ਸੱਪਾਂ ਦਾ ਰਾਜਾ ਸੀ, ਜੋ ਮਨੁੱਖੀ ਜਾਮੇ ਵਿੱਚ ਸੰਸਾਰ ਵਿੱਚ ਆਇਆ । ਜਾਪਦਾ ਹੈ ਕਿ ਕੋਈ ਰਾਜਪੂਤੀ ਯੋਧਾ ਸੀ, ਜਿਸ ਨੇ ਕੁਝ ਲੜਾਈਆਂ ਆਪਣੇ ਕਬੀਲੇ ਦੇ ਲੋਕਾਂ ਨਾਲ ਲੜੀਆਂ ਅਤੇ ਕੁਝ ਬਾਹਰੋਂ ਆਏ ਮੁਸਲਮਾਨ ਧਾੜਵੀਆਂ ਨਾਲ । ਇਸ ਦੀ ਵੀਰ-ਗਾਥਾ ਉੱਤੇ , ਪਿੱਛੋ ਮੁਸਲਮਾਨੀ ਰੰਗ ਚਾੜ੍ਹ ਦਿੱਤਾ ਗਿਆ ਅਤੇ ਸਮੇਂ ਦੇ ਬੀਤਣ ਨਾਲ ਲੋਕ-ਧਾਰਾ ਦੇ ਅਨੇਕਾਂ ਤੱਤ ਇਸ ਕਥਾ ਵਿੱਚ ਸਮਾ ਗਏ । ਹੌਲੀ ਹੌਲੀ ਗੁੱਗੇ ਨੂੰ ਸਰਪ ਪੂਜਾ ਨਾਲ ਜੋੜ ਲਿਆ ਗਿਆ । ਗੁੱਗੇ ਦੀ ਸਿਮਰਤੀ ਵਿੱਚ ਇੱਕ ਵੱਡਾ ਮੇਲਾ ਛਪਾਰ ਵਿਚ ਲਗਦਾ ਹੈ । ਛਪਾਰ ਦਾ ਮੇਲਾ ਇਹ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿੱਚ, ਭਾਦਰੋਂ ਸੁਦੀ ਚੌਦਾਂ ਨੂੰ ਲਗਦਾ ਹੈ । ਇੱਥੇ , ਪਿੰਡ ਦੀ ਦੱਖਣੀ ਗੁੱਠੇ ਗੁੱਗੇ ਪੀਰ ਦੀ ਇੱਕ ਮਾੜੀ ਹੈ । ਇਸ ਦੀ ਗੁੱਗੇ ਦੇ ਭਗਤਾਂ ਨੇ , ਰਾਜਸਥਾਨ ਦੀ ਕਿਸੇ ਮਾੜੀ ਤੌ ਮਿੱਟੀ ਲਿਆ ਕੇ ੧੮੯੦ ਬਿਕਰਮੀ ਵਿੱਚ , ਇੱਥੇ ਸਥਾਪਨਾ ਕੀਤੀ । ਉਦੋਂ ਤੋਂ ਹੀ ਇਹ ਮੇਲਾ ਚਲਿਆ ਆ ਰਿਹਾ ਹੈ । ਛਪਾਰ ਦਾ ਮੇਲਾ ਭਾਵੇਂ ਗੁੱਗੇ ਦੀ ਸਿਮਰਤੀ ਵਿੱਚ ਲਗਦਾ ਹੈ, ਪਰ ਇਸ ਵਿੱਚ ਗੁੱਗੇ ਦੇ ਭਗਤਾਂ ਤੋਂ ਬਿਨਾਂ ਦੂਜੇ ਲੋਕ ਵੀ ਚੋਖੀ ਮਾਤਰਾ ਵਿੱਚ ਸ਼ਾਮਲ ਹੁੰਦੇ ਹਨ ਅਤੇ ਇਸ ਮੇਲੇ ਦਾ ਚਰਿੱਤਰ ਲੋਕਿਕ ਹੋ ਗਿਆ ਹੈ । ਇਸ ਮੇਲੇ ਵਿੱਚ ਪੰਜਾਬੀਆਂ ਨੂੰ ਉਹਨਾਂ ਦੇ ਪੂਰੇ ਰੰਗ ਵਿੱਚ ਵੇਖਿਆ ਜਾ ਸਕਦਾ ਹੈ
This article was last modified 13 years ago