Gurudwara Baba Bir Singh Naurangabad, Tarn Taran

India / Punjab / Tarn Taran /
 Upload a photo

Baba Bir singh ji Naurangabad da Itihaas see at the link

www.advancedcentrepunjabi.org/eos/BIR%20SINGH%20BABA%20...

ਬਾਬਾ ਬੀਰ ਸਿੰਘ ਦਾ ਜਨਮ ਤਰਨਤਾਰਨ ਨੇੜੇ ਦੇ ਪਿੰਡ ਗੱਗੋਬੂਆ ਵਿਚ ਹੋਇਆ ਸੀ। ਉਨ੍ਹਾਂ ਨੇ ਸਿੱਖ ਫੌਜ ਵਿਚ ਭਰਤੀ ਹੋ ਕੇ ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਅਤੇ ਪੇਸ਼ਾਵਰ ਨੂੰ ਫਤਿਹ ਕਰਨ ਦੀਆਂ ਫੌਜੀ ਮੁਹਿੰਮਾਂ ਵਿਚ ਭਾਗ ਲਿਆ ਸੀ। ਕਈ ਸਾਲ ਫੌਜੀ ਨੌਕਰੀ ਕਰਨ ਉਪਰੰਤ ਉਨ੍ਹਾਂ ਨੇ ਜ਼ਿਲ੍ਹਾ ਰਾਵਲਪਿੰਡੀ ਵਿਚ ਕੁਰੀ ਦੇ ਇਕ ਸਿੱਖ ਤੋਂ ਸੰਤ ਬਾਬਾ ਭਾਗ ਸਿੰਘ ਤੋਂ ਪ੍ਰਭਾਵਿਤ ਹੋ ਕੇ ਫੌਜੀ ਸੇਵਾ ਛੱਡੀ ਦਿੱਤੀ ਅਤੇ ਸਿੱਖ ਧਰਮ ਦੇ ਪ੍ਰਚਾਰਕ ਬਣ ਗਏ ਅਤੇ ਆਪਣਾ ਡੇਰਾ ਨੌਰੰਗਾਬਾਦ ਵਿਚ ਸਥਾਪਤ ਕਰ ਲਿਆ।
ਹਰੀ ਸਿੰਘ ਡੋਗਰਾ, ਜੋ ਇਸ ਸਮੇਂ ਸਿੱਖ ਰਾਜ ਦਾ ਪ੍ਰਧਾਨ ਮੰਤਰੀ ਸੀ, ਨੌਰੰਗਬਾਬਾਦ ਵਿਖੇ ਹੋ ਰਹੀਆਂ ਸਰਗਰਮੀਆਂ ਨੂੰ ਜਰ ਨਾ ਸਕਿਆ ਕਿਉਂ ਜੋ ਇਹ ਸਾਰਾ ਕੁਝ ਉਸ ਦੀ ਆਪਣੀ ਹੋਂਦ ਲਈ ਖਤਰੇ ਦਾ ਸੂਚਕ ਸੀ। ਇਸ ਖ਼ਤਰੇ ਨੂੰ ਮੂਲੋਂ ਮੁਕਾਉਣ ਲਈ ਉਸ ਨੇ ਮੀਆਂ ਲਾਭ ਸਿੰਘ ਦੀ ਅਗਵਾਈ ਹੇਠ 20,000 ਫੌਜੀ ਅਤੇ 50 ਤੋਪਾਂ ਬਾਬਾ ਬੀਰ ਸਿੰਘ ਦੇ ਡੇਰੇ ਉੱਤੇ ਹਮਲਾ ਕਰਨ ਲਈ ਭੇਜ ਦਿੱਤੀਆਂ ਜਿਨ੍ਹਾਂ ਨੇ 7 ਮਈ, 1844 ਨੂੰ ਨੌਰੰਗਾਬਾਦ ਦੇ ਡੇਰੇ ਨੂੰ ਘੇਰ ਲਿਆ। ਬਾਬਾ ਬੀਰ ਸਿੰਘ, ਕੰਵਰ ਕਸ਼ਮੀਰਾ ਸਿੰਘ, ਅਤਰ ਸਿੰਘ ਸੰਧਾਵਾਲੀਆ ਅਤੇ ਬਾਬਾ ਬੀਰ ਸਿੰਘ ਦੇ ਸੈਂਕੜੇ ਸ਼ਰਧਾਲੂ ਗੋਲੀਬਾਰੀ ਵਿਚ ਸ਼ਹੀਦ ਹੋ ਗਏ।
Wikipedia article: pa.wikipedia.org/wiki/ਸੰਤ_ਸਿਪਾਹੀ_ਬਾਬਾ_ਬੀਰ_ਸਿੰਘ
Category: gurudwara
Nearby cities:
Coordinates:   31°26'32"N   74°59'19"E

Comments

This article was last modified 12 years ago